ਟਾਂਡਾ ਵਿਖੇ ਇਕ ਪਰਿਵਾਰ ਵਿਚ ਨਵੇਂ ਸਾਲ ਦੀਆਂ ਖ਼ੁਸ਼ੀਆਂ ਉਸ ਸਮੇਂ ਮਾਤਮ ਵਿਚ ਬਦਲ ਗਈਆਂ ਜਦੋਂ ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ ਨੇ ਘਰ ਵਿਚ ਸੱਥਰ ਵਿਛਾ ਦਿੱਤੇ। ਟਾਂਡਾ ਤੋਂ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਰਾਜਾ ਸੁਖਵਿੰਦਰ ਸਿੰਘ ਕੋਟਲਾ ਦੇ ਕੈਨੇਡਾ ਵਿੱਚ ਪੜ੍ਹਾਈ ਵਾਸਤੇ ਗਏ ਨੌਜਵਾਨ ਪੁੱਤਰ ਮਹਾਰਾਜਾ ਅੰਮ੍ਰਿਤ ਪਾਲ ਸਿੰਘ ਦੀ ਕੈਨੇਡਾ ਵਿੱਚ ਹਾਰਟ ਅਟੈਕ ਨਾਲ ਮੌਤ ਹੋ ਗਈ। ਸੱਟਡੀ ਬੇਸ 'ਤੇ ਕੈਨੇਡਾ ਦੇ ਮੋਂਟਰੀਆਲ ਵਿੱਚ ਰਹੇ 22 ਸਾਲਾ ਅੰਮ੍ਰਿਤਪਾਲ ਦੀ ਦੁੱਖ਼ਦਾਈ ਮੌਤ ਦੀ ਖ਼ਬਰ ਰਾਜਾ ਸੁਖਵਿੰਦਰ ਸਿੰਘ ਕੋਟਲਾ ਦੇ ਕੈਨੇਡਾ ਵਿੱਚ ਹੀ ਰਹਿ ਰਹੇ ਚਰਨਜੀਤ ਸਿੰਘ ਨੇ ਫੋਨ ਦੁਆਰਾ ਪੰਜਾਬ ਵਿੱਚ ਪਰਿਵਾਰਿਕ ਮੈਂਬਰਾਂ ਨੂੰ ਦਿੱਤੀ। ਜਿਸ ਤੋਂ ਬਾਅਦ ਪਰਿਵਾਰ ਸਮੇਤ ਪੂਰੇ ਇਲਾਕੇ ਵਿੱਚ ਵੀ ਨੌਜਵਾਨ ਪੁੱਤਰ ਦੀ ਮੌਤ ਹੋਣ ਕਾਰਨ ਸੋਗ ਦੀ ਲਹਿਰ ਦੌੜ ਗਈ।
.
Unfortunate news from Canada, New Year's happiness turned into mourning.
.
.
.
#canadanews #sukhwindersingh #punjabnews
~PR.182~